HomeAbout Us

ਇਤਿਹਾਸ: ਬੀਬੀ ਸ਼ਰਨ ਕੌਰ ਜੀ

 

 

 

੨੬ ਪੋਹ ੧੭੦੫ ਈ: ਦੀ ਹਨ੍ਹੇਰੀ ਰਾਤ ਸੀ। ਚਮਕੋਰ ਦੇ ਯੁੱਧ ਪਿੱਛੋ ਵੱਡੇ ਸ਼ਾਹਿਬਜਾਦਿਆਂ ਤੇ ਹੋਰ ਸਿੰਘਾਂ ਦੀਆ ਲਾਸ਼ਾਂ ਚਮਕੋਰ ਦੇ ਮੈਦਾਨ ਵਿੱਚ ਪਈਆ ਸਨ, ਮੁਗਲ ਫੌਜ਼ ਆਪੋ ਆਪਣੇ ਤੰਬੂਆਂ ਵਿੱਚ ਮੁੜ ਗਈਆ ਸਨ। ਵਜ਼ੀਰਖਾਨ ਦਾ ਹੁਕਮ ਸੀ ਕਿ ਕੋਈ ਵੀ ਵਿਅਕਤੀ ਸਿੰਘਾਂ ਦਾ ਸੰਸਕਾਰ ਨਹੀ ਕਰੋਗਾ।

 

ਚਮਕੋਰ ਦੀ ਗੜ੍ਹੀ ਤੋ ੨ ਮੀਲ ਦੀ ਦੂਰੀ ਤੇ ਇੱਕ ਪਿੰਡ ਰਾਇਪੁਰ ਰਾਣੀ ਸੀ ਜਿਸ ਵਿੱਚ ਬੀਬੀ ਸ਼ਰਨ ਕੌਰ ਜੀ ਅਤੇ ਉਨ੍ਹਾਂ ਦੇ ਪਤੀ ਪ੍ਰੀਤਮ ਸਿੰਘ ਅਤੇ ਸੱਸ ਤਿੰਨ ਪ੍ਰਾਣੀ ਰਹਿੰਦੇ ਸਨ।ਬੀਬੀ ਸ਼ਰਨ ਕੌਰ ਜੀ ਦਾ ਪਤੀ ਪੀਤਮ ਸਿੰਘ ਵੀ ਚਮਕੋਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ(ਇਤਹਾਸ ਕਾਰਾਂ ਦਾ ਕਹਿਣਾ ਹੈ)।ਬੀਬੀ ਸ਼ਰਨ ਕੌਰ ਜੀ ਦੇ ਵਿਆਹ ਨੂੰ ਸਿਰਫ ਤਿੰਨ ਕੁ ਮਹੀਨੇ ਹੋਏ ਸਨ। ਬੀਬੀ ਸ਼ਰਨ ਕੋਰ ਜੀ ਨੇ ਆਪਣੀ ਸੱਸ ਨੂੰ ਕਿਹਾ ਕਿ ਮੈਂ ਸ਼ਾਹਿਬਜਾਦਿਆਂ ਅਤੇ ਸ਼ਹੀਦ ਹੋਏ ਸਿੰਘਾਂ ਦਾ ਸੰਸਕਾਰ ਕਰਨਾ ਚਾਹੁੰਦੀ ਹੈ ਕਿਉ ਕੀ ਉਹ ਸ਼ਾਹਿਬਜਾਦਿਆਂ ਤੇ ਸ਼ਹੀਦ ਹੋਏ ਸਿੰਘਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਨਹੀ ਦੇਖ ਸਕਦੀ। ਆਪਣੀ ਸੱਸ ਦੇ ਮਨ੍ਹਾਂ ਕਰਨ ਦੇ ਬਾਅਦ ਵੀ ੩ ਫੁੱਟ ਦੀ ਕਿਰਪਾਨ ਗਾਤਰੇ ਵਿੱਚ ਪਾ ਕੇ ਅਤੇ ਇੱਕ ਹੱਥ ਵਿੱਚ ਮਸ਼ਾਲ ਲੈ ਕੇ ਚਮਕੋਰ ਦੇ ਮੈਦਾਨ ਵਿੱਚ ਪਹੁੰਚੀ ਗਈ। ਬੀਬੀ ਸ਼ਰਨ ਕੌਰ ਜੀ ਸਾਹਿਬਜਾਦਿਆਂ ਅਤੇ ਸਿੰਘਾਂ ਦੀਆਂ ਲਾਸ਼ਾਂ ਨੂੰ ਇੱਕਠਾ ਕੀਤਾ, ਉਨ੍ਹਾਂ ਦੇ ਵਾਲਾਂ ਅਤੇ ਦਸਤਾਰਾਂ ਨੂੰ ਠੀਕ ਕੀਤਾ ਅਤੇ ਸੋਹਿਲਾ ਸਾਹਿਬ ਦਾ ਪਾਠ ਕਰਨ ਤੌ ਉਪਰੰਤ ਅੱਗ ਦਾ ਲਾਂਬੂ ਲਗਾ ਦਿੱਤਾ।

 

ਜਿਵੇਂ ਹੀ ਚਿੱਖਾ ਦੀ ਅੱਗ ਤੇ ਮੁਗ਼ਲ ਫੌਜ ਦੀ ਨਜ਼ਰ ਪਈ ਤਾਂ ਮੁਗ਼ਲ ਫੌਜ ਦੇ ਸਿਪਾਹੀ ਜਲਦੀ ਨਾਲ ਬੀਬੀ ਸ਼ਰਨ ਕੌਰ ਕੋਲ ਪਹੁੰਚੇ ਤੇ ਪੁਛੱਣ ਲੱਗੇ ਕਿ ਬੀਬੀ ਇਹ ਇੰਨੀ ਅੱਗ ਕਿਉਂ ਲੱਗੀ ਹੈ ਤਾਂ ਬੀਬੀ ਸ਼ਰਨ ਕੌਰ ਜੀ ਨੇ ਕਿਹਾ ਕਿ ਮੈ ਸ਼ਹੀਦ ਹੋਏ ਸਿੰਘਾਂ ਤੇ ਸ਼ਾਹਿਬਜਾਦਿਆਂ ਦਾ ਸੰਸਕਾਰ ਕੀਤਾ ਹੈ। ਇਹ ਸੁਣਦੇ ਹੀ ਸਿਪਾਹਿਆਂ ਨੇ ਬੀਬੀ ਜੀ ਤੇ ਹਮਲਾ ਕਰ ਦਿੱਤਾ, ਬੀਬੀ ਸ਼ਰਨ ਕੌਰ ਜੀ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਹੋਣ ਕਰਕੇ ਸਿਪਾਹੀਆਂ ਦਾ ਡੱਟ ਕੇ ਮੁਕਾਬਲਾ ਕੀਤਾ ਤੇ ਜ਼ਖਮੀ ਹੋਣ ਕਰਕੇ ਬੀਬੀ ਜੀ ਬਹੁਤੀ ਦੇਰ ਮੁਕਾਬਲਾ ਨਾ ਕਰ ਸਕੇ। ਮੁਗ਼ਲ ਸਿਪਾਹੀਆਂ ਨੇ ਬੀਬੀ ਸ਼ਰਨ ਕੌਰ ਜੀ ਨੂੰ ਚੁੱਕ ਕੇ ਜਿਉਂਦੇ ਹੀ ਬਲਦੀ ਚਿੱਖਾ ਵਿੱਚ ਸੁੱਟ ਦਿੱਤਾ। ਇਸ ਤਰ੍ਹਾਂ ਬੀਬੀ ਸ਼ਰਨ ਕੌਰ ਜੀ ਨੇ ਸ਼ਹਾਦਤ ਦਾ ਜਾਮ ਪੀ ਲਿਆ।

 

ਬੀਬੀ ਸ਼ਰਨ ਕੌਰ ਜੀ ਦੀ ਸ਼ਹਾਦਤ ਨੂੰ ਕੋਟਿ ਕੋਟਿ ਪ੍ਰਣਾਮ।

About Bibi Sharan Kaur Niwas

Where Seva Meets Comfort

Nestled in the heart of Fateh Nagar, New Delhi, Bibi Sharan Kaur Niwas stands as a beacon of hospitality and spiritual warmth for pilgrims visiting the sacred Gurdwara Baba Zorawar Singh Ji Baba Fateh Singh Ji. Named in honor of the revered Sikh martyr Bibi Sharan Kaur Ji, the Niwas embodies the timeless values of seva to enable Sangat visiting the Niwas to have a comfortable visit to help them fulfil their needs and purpose for their visit to Delhi.

Our Mission

We are dedicated to providing every pilgrim with a neat and comfortable environment for their short-termed visits to the city. Sangat do visit the city for their important and needful tasks, the Niwas aims to provide them with the facility to have the stay, and they need not search for any other place whilst engrossed in their respective schedule.

Our Commitment

Every room at Bibi Sharan Kaur Niwas is maintained with meticulous care, ensuring cleanliness, comfort, and tranquility. Whether you’re visiting for darshan, or simply seeking an affordable and comfortable stay, Bibi Sharan Kaur Niwas welcomes you with open arms and humble hearts.

“Sarbat da bhala” – May all prosper and be blessed

Cities In 10 countries
0 +
Units live worldwide
0 k
Regular guests
0 M+

Make an Enquiry

Fill in the details below to provide with your basic information and requirement. Our team will get back to you with the needful within 24-48 hours.